Punjab ਦੀਆਂ ਹੋਣਗੀਆਂ ਆਪਣੀਆਂ ਰੇਲ ਗੱਡੀਆਂ,Bhagwant Mann ਵੱਲੋਂ 'Vision Punjab' ਦਾ ਆਗਾਜ਼ | OneIndia Punjabi
ਵਿਜ਼ਨ ਪੰਜਾਬ ਪ੍ਰੋਗਰਾਮ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬਹੁਤ ਸਾਰੇ ਉਦਯੋਗ ਨਿਰਯਾਤ-ਆਯਾਤ ਕਰਦੇ ਹਨ, ਪਰ ਸਾਡੇ ਕੋਲ ਇੱਕ ਬੰਦਰਗਾਹ ਹੈ। ਢੰਡਾਰੀ ਕੋਲ ਡਰਾਈਪੋਰਟ ਹੈ। ਅਸੀਂ ਸਮੁੰਦਰ ਨੂੰ ਇੱਥੇ ਨਹੀਂ ਲਿਆ ਸਕਦੇ। ਟਰੈਕਟਰ ਨੂੰ ਬੰਦਰਗਾਹ ਤੱਕ ਲਿਜਾਣ ਲਈ 25 ਹਜ਼ਾਰ ਦਾ ਕਿਰਾਇਆ ਦੇਣਾ ਪੈਂਦਾ ਹੈ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਨਵੈਸਟ ਪੰਜਾਬ, ਪ੍ਰੋਗਰੈਸਿਵ ਪੰਜਾਬ ਵਰਗੇ ਕਈ ਸਮਾਗਮ ਹੋਏ ਹਨ ਅਤੇ ਮੈਂ ਖੂਬਸੂਰਤ ਤਸਵੀਰਾਂ ਵੀ ਦੇਖੀਆਂ ਹਨ। ਐਮਓਯੂ 'ਤੇ ਦਸਤਖਤ ਤਾਂ ਕੀਤੇ ਗਏ ਪਰ ਅੱਗੇ ਕੁਝ ਨਹੀਂ ਹੋਇਆ। ਉਹਨਾਂ ਕਿਹਾ ਕਿ ਕਹਿਣੀ ਤੇ ਕਰਨੀ ਇੱਕੋ ਜਿਹੀ ਹੋਣੀ ਚਾਹੀਦੀ ਹੈ। #Bhagwantmann #VisionPunjabProgram #ProgressivePunjab